ਮਜਾਲ

ਮੈਨੂੰ ਮੇਰੀਆਂ ਮਾੜੀਆਂ ਆਦਤਾਂ ਦਾ ਪਤਾ ਏ,

ਪਿੱਛਾ ਕਿਮੇਂ ਛਡੌਣਾ, ਇਹ ਵੀ ਜਾਣਦਾ ਹਾਂ।

ਤੇਰੇ ਦਿੱਤੇ ਜ਼ਖ਼ਮਾਂ ਦੀ ਮਲ੍ਹਮ ਵੀ ਹੈ ਮੇਰੇ ਕੋਲ,

ਤੇਰੇ ਤੋਂ ਸਿਵਾ, ਦੁਨੀਆ ਤੇ ਹੋਰ ਵੀ ਨੇ ਮੇਰੇ ਕੋਲ।

ਪਰ ਮਜਾਲ ਏ ਮੈਂ ਉਹ ਮਲ੍ਹਮ ਇਸਤੇਮਾਲ ਕਰਾਂ,

ਮਜਾਲ ਏ ਮੈਂ ਕਿਸੇ ਹੋਰ ਦਾ ਇਸਤਕਬਾਲ ਕਰਾਂ।

ਮੈਂ ਤਾਂ ਤੇਰੇ ਦਿੱਤੇ ਸਾਰੇ ਦਰਦ ਸੰਭਾਲ ਰੱਖੇ ਨੇ,

ਮੈਂ ਤਾ ਤੇਰੀਆਂ ਯਾਦਾਂ ਦੇ ਦੀਵੇ ਵੀ ਬਾਲ ਰੱਖੇ ਨੇ।

ਨਾ ਤੂੰ ਮੇਰੀ ਮੰਜ਼ਿਲ ਰਹੀ, ਨਾ ਹੀ ਮੇਰਾ ਰਾਹ ਬਣੀ,

ਫਿਰ ਵੀ ਹਰ ਮੋੜ ੳੱਤੇ ਤੇਰਾ ਹੀ ਖਿਆਲ ਆਇਆ।

ਇਹ ਇਸ਼ਕ ਵੀ ਅਜੀਬ ਕੈਦਖਾਨਾ ਨਿਕਲਿਆ,

ਚਾਬੀ ਮੇਰੇ ਕੋਲ ਸੀ, ਪਰ ਮਜਾਲ ਏ ਮੈਂ ਅਜਾਦ ਹੋਇਆ।


Discover more from gurpindermahi

Subscribe to get the latest posts sent to your email.

··················

Comments

Leave a Reply

Discover more from gurpindermahi

Subscribe now to keep reading and get access to the full archive.

Continue reading