ਤਿਤਰ-ਬਿਤਰ ਹੋਈ ਜਿੰਦਗੀ ਨੂਂ,
ਮੈਂ ਹੂਂਜਾ ਲਾ ਬੱਨੇ ਲਾ ਆਇਆ।
ਖੁਆਬ ਜੋ ਅਰਸ਼ੀਂ ੳੱਡਦੇ ਸੀ,
ਮੈਂ ਆਖਿਰ ਥੱਲੇ ਲਾਹ ਆਇਆ।
ਹਰ ਜੀ ਦੁਸ਼ਮਣ ਹੋਇਆ ਫਿਰਦਾ,
ਅਪਣੇ ਬੱਸ ਤਸਵੀਰਾਂ’ਚ ਰਹਿ ਗਏ।
ਕਦੇ ਟਂਗਿਆਂ ਸਨ ਚਾਵਾਂ ਨਾਲ,
ਮੈਂ ਅੱਜ ਹੱਥੀਂ ਕੰਦੋਂ ਲਾਹ ਆਇਆ।
ਜੋ ਆਪਣਾ ਕਹਿੰਦੇ ਰਹੇ ਮੈਨੂੰ,
ਉਹੀ ਪਹਿਲਾਂ ਵਾਰ ਕਰ ਗਏ।
ਹਾਰਾਂ ਦੀ ਰਾਖ਼ ਨੂੰ ਮੱਥੇ ਲਾ,
ਮੈਂ ਸਾਰੀ ਗੱਲ ਮੁਕਾ ਆਇਆ।
ਚਾਂਵਾ ਨਾਲ ਚਾਹੜੀ ਖੁਆਬਾਂ ਦੀ ਗੁੱਡੀ,
ਮੈਂ ਅਪਣੇ ਹੱਥੀਂ ਲਾਹ ਆਇਆ।
-imgpmahi
Leave a Reply